ਰੱਬਾ ਮੇਰਿਆ,ਯਿਸ਼ੂ ਮੇਰਿਆ – Yeshu Mereya
ਰੱਬਾ ਮੇਰਿਆ,ਯਿਸ਼ੂ ਮੇਰਿਆ – Yeshu Mereya
ਰੱਬਾ ਮੇਰਿਆ,ਯਿਸ਼ੂ ਮੇਰਿਆ
ਮੇਰੇ ਵਿੱਚੋ ਮੈਂ ਨੂੰ ਮੁਕਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ ……
ਕਿੰਨਾ ਏ ਮਹਾਨ ਰੱਬਾ ਦੱਸਾ ਕਿਵੇਂ ਬੋਲ ਕੇ
ਤਾੜਦਾ ਕਲਾਮ ਮੈਨੂੰ ਬੋਲਣਾ ਹੈ ਤੋਲ ਕੇ
ਮਿਠਾਸ ਮੇਰੇ ਬੋਲਾ ਚ ਵਧਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ …ਰੱਬਾ ਮੇਰਿਆ
ਕਾਹਦਾ ਏ ਘੁਮੰਡ ਅਤੇ ਕਾਹਦੀ ਮੇਰੀ ਮੇਰੀ ਏ
ਸਬ ਸਾਹ ਵੀ ਨੇ ਤੇਰੇ ਅਤੇ ਗੀਤਕਾਰੀ ਤੇਰੀ ਏ
ਰਹਿਣਾ ਤੇਰੇ ਡਰ ਚ ਸਿਖਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ …ਰੱਬਾ ਮੇਰਿਆ
ਸਾਮ੍ਹਣਾ ਘੁਮੰਡੀਆ ਦਾ ਕਰਦਾ ਖ਼ੁਦਾ ਏ
ਹਲੀਮਾ ਉੱਤੇ ਦਯਾ ਓਹਦੀ ਰਹਿੰਦੀ ਸਦਾ ਏ
ਗਰੂਰ ਵਾਲੀ ਜੜ ਨੂੰ ਸੁਕਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ …ਰੱਬਾ ਮੇਰਿਆ