ਖ਼ੂਨ ਦਾ ਰਿਸ਼ਤਾ ਰੱਬ ਵੱਲੋਂ ਦਾਤ ਏ – Khoon Da Rishta
ਖ਼ੂਨ ਦਾ ਰਿਸ਼ਤਾ ਰੱਬ ਵੱਲੋਂ ਦਾਤ ਏ – Khoon Da Rishta
ਖ਼ੂਨ ਦਾ ਰਿਸ਼ਤਾ ਰੱਬ ਵੱਲੋਂ ਦਾਤ ਏ,
ਲਹੂ ਦੀ ਏ ਸਾਂਝ ਜਿਵੇਂ ਨੌਹਾਂ ਨਾਲ ਮਾਸ ਏ
ਖ਼ੂਨ ਦਾ ਰਿਸ਼ਤਾ………
ਯੂਸਫ਼ ਦੇ ਭਾਈਆਂ ਭਾਵੇਂ ਵੈਰ ਕਮਾਇਆ ਸੀ
ਔਖੇ ਵੇਲੇ ਓਹਨੇ ਘੁੱਟ ਗਲ੍ਹ ਨਾਲ਼ ਲਾਇਆ ਸੀ
ਦਿਲੋਂ ਦੂਰ ਨਹੀਓਂ ਹੋਇਆ, ਸਦਾ ਰਿਹਾ ਆਸ ਪਾਸ ਏ
ਖ਼ੂਨ ਦਾ ਰਿਸ਼ਤਾ……
ਸੋਨੇ ਜਿਹਾ ਰਿਸ਼ਤਾ ਟੁੱਟ ਕੇ ਵੀ ਗੰਡ ਦਾ,
ਭੈਣ ਭਾਇਆ ਜਿਹਾ ਕੋਈ ਜੱਗ ਤੇ ਨੀ ਬਣ ਦਾ।
ਇਹ ਆਮ ਨਹੀਓਂ ਰਿਸ਼ਤਾ ਇਹ ਹੀਰਿਆਂ ਤੋਂ ਖ਼ਾਸ ਏ, ਖ਼ੂਨ ਦਾ ਰਿਸ਼ਤਾ….
ਯਿਸੂ ਨਾਮ ਵਿੱਚ ਦਿਯਾ ਰੱਬ ਨੇ ਵਿਖਾਈ ਏ,
ਯਿਸੂ ਦੇ ਵਸੀਲੇ ਸਾਂਝ ਲਹੂ ਵਾਲ਼ੀ ਪਾਈ ਏ।
ਮਸੀਹ ਭਾਈਚਾਰਾ ਭੈਣ ਭਾਈਆਂ ਵਾਗੂੰ ਖ਼ਾਸ ਏ,
ਖ਼ੂਨ ਦਾ ਰਿਸ਼ਤਾ………
ਭੈਣ ਭਾਈਆਂ ਵਿੱਚ ਵੈਰ ਵੈਰੀ ਹੈ ਪੁਆਵਦਾ,,
ਸੁਲ੍ਹਾ ਤੇ ਪਿਆਰ ਨੂੰ ਉਹ ਚੰਗਾ ਨਹੀਓਂ ਚਾਹਵਦਾ।
ਛੱਡ ਵੈਰ ਤੇ ਵਿਰੋਧ, ਚੱਖ ਪਿਆਰ ਦੀ ਮਿਠਾਸ ਏ।
ਖ਼ੂਨ ਦਾ ਰਿਸ਼ਤਾ